ਸੁਥਰਾ ਜੀ

ਮੈਨੂੰ ਗੁੱਸਾ ਰੱਬ ਤੇ ਔਂਦਾ ਹੈ,
ਕਯੋਂ ਸਭ ਦੀ ਚਿੰਤਾ ਹਰਦਾ ਨਹੀਂ ?
ਖ਼ਾਹਸ਼ਾਂ ਉਪਜਾ ਕੇ ਆਪੇ ਹੀ,
ਫਿਰ ਸਭ ਕਿਉਂ ਪੂਰਨ ਕਰਦਾ ਨਹੀਂ ?
ਲੋਕੋ ! ਚਾ ਮੈਨੂੰ ਰੱਬ ਮਿਥੋ,
ਮਿਰੇ ਸੀਸ ਖ਼ੁਦਾਈ ਤਾਜ਼ ਧਰੋ
ਫਿਰ ਲਵੋ ਮੁਰਾਦਾਂ ਮੂੰਹ ਮੰਗੀਆਂ,
ਮਿਰੇ ਦਿਲ ਦਾ ਹੁਣੇ ਇਲਾਜ ਕਰੋ ।

You may also like...

Skip to toolbar